ਕੋਰੋਨਾ ਵਾਇਰਸ ਮਰੀਜਾਂ ਨੂੰ ਟ੍ਰੈਕ ਕਰਨ ਲਈ ਭਾਰਤ ਸਰਕਾਰ ਨੇ ਰੋਗਿਆ ਸੇਤੁ ਐਪ ਲਾਂਚ ਕੀਤੀ ਸੀ। ਕੁੱਝ ਹੀ ਸਮੇਂ 'ਚ ਇਸ ਐਪ ਨੂੰ ਕਾਫ਼ੀ ਲੋਕਪ੍ਰਿਅਤਾ ਹਾਸਲ ਹੋਈ। ਪਰ ਪਿਛਲੇ ਕੁੱਝ ਦਿਨਾਂ ਤੋਂ ਇਸ ਐਪ ਦੀ ਪ੍ਰਾਇਵੇਸੀ ਪਾਲਿਸੀ 'ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਉਥੇ ਹੀ ਹੁਣ ਪਬਲਿਕ ਡਿਮਾਂਡ 'ਤੇ ਇਸ ਐਪ ਦੇ ਸੋਰਸ ਕੋਡ ਨੂੰ ਵੀ ਜਨਤੱਕ ਕਰ ਦਿੱਤਾ ਗਿਆ ਹੈ। ਹਾਲਾਂਕਿ ਹਜੇ ਸਿਰਫ ਐਂਡਰਾਇਡ ਵਰਜਨ ਨੂੰ ਓਪਨ ਸੋਰਸ ਕੀਤਾ ਗਿਆ ਹੈ। iOS ਅਤੇ KaiOS ਵਰਜਨ ਦਾ ਸੋਰਸ ਕੋਡ ਬਾਅਦ 'ਚ ਜਾਰੀ ਕੀਤਾ ਜਾਵੇਗਾ। ਲਗਾਤਾਰ ਉਠਦੇ ਸਵਾਲਾਂ 'ਚ ਕੇਂਦਰ ਸਰਕਾਰ ਨੇ ਇਸ ਐਪ 'ਚ ਬਗ ਲੱਭਣ ਵਾਲੇ ਲਈ ਬਗ ਬਾਉਂਟੀ ਪ੍ਰੋਗਰਾਮ ਲਾਂਚ ਕੀਤਾ ਹੈ , ਜਿਸ ਦੇ ਤਹਿਤ ਐਪ 'ਚ ਕਮੀ ਲੱਭਣ ਵਾਲੇ ਨੂੰ ਸਰਕਾਰ ਚਾਰ ਲੱਖ ਤੱਕ ਦਾ ਇਨਾਮ ਦੇਵੇਗੀ। ਇਸ ਇਨਾਮੀ ਰਾਸ਼ੀ ਨੂੰ ਚਾਰ ਕੈਟੇਗਰੀ 'ਚ ਰੱਖਿਆ ਗਿਆ ਹੈ। ਸਰਕਾਰ ਨੇ ਕਿਹਾ ਕਿ ਜੇਕਰ ਇਸ ਐਪ ਨੂੰ ਲੈ ਕੇ ਕਿਸੇ ਦੇ ਮਨ ਵਿੱਚ ਕੋਈ ਸਵਾਲ ਹੈ ਜਾਂ ਫਿਰ ਕੋਈ ਕਮੀ ਜਾਂ ਸੁਝਾਅ ਹੈ ਤਾਂ ਉਸਦਾ ਸਵਾਗਤ ਹੈ। ਇਸ ਐਪ ਨੂੰ ਸੇਫਟੀ ਦੀ ਤਿੰਨ ਕੈਟੇਗਰੀ 'ਚ ਵੰਡਿਆ ਗਈ ਹੈ, ਜਿਸਤੇ ਇੱਕ - ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਸਦੇ ਨਾਲ ਹੀ ਕੋਡ 'ਚ ਸੁਧਾਰ ਲਈ ਸੁਝਾਅ ਦੇਣ ਵਾਲੇ ਨੂੰ ਇੱਕ ਲੱਖ ਦਾ ਇਨਾਮ ਵੀ ਦਿੱਤਾ ਜਾਵੇਗਾ। ਬਾਉਂਟੀ ਪ੍ਰੋਗਰਾਮ 'ਚ ਹਿੱਸਾ ਲੈਣ ਵਾ...